ਪਟਿਆਲਾ : ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ-17 ਲੜਕਿਆਂ ਦੇ ਬਾਸਕਟਬਾਲ ਮੁਕਾਬਲੇ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਮਲਟੀਪਰਪਜ਼ ਸਕੂਲ ਮਿਡਲ ਬਰਾਂਚ ਪੰਜਾਬੀ ਬਾਗ ਪਟਿਆਲਾ ਵਿਖੇ ਹੋਇਆ ਆਗਾਜ਼।ਇਸ ਟੂਰਨਾਮੈਂਟ ਵਿੱਚ ਅੰਡਰ-17 ਲੜਕਿਆਂ ਦੀਆਂ 26 ਟੀਮਾਂ ਹਿੱਸਾ ਲੈ ਰਹੀਆਂ ਹਨ।ਪ੍ਰਿੰਸੀਪਲ ਵਿਜੇ ਕਪੂਰ ਸਟੇਟ ਆਵਰਡੀ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਸਿੰਘ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ।ਅੱਜ ਦੇ ਹੋਏ ਮੁਕਾਬਲਿਆਂ ਵਿੱਚ ਮਲਟੀਪਰਪਜ਼ ਸਕੂਲ ਵਿੰਗ ਪਟਿਆਲਾ ਨੇ ਲੁਧਿਆਣੇ ਨੂੰ, ਰੂਪਨਗਰ ਨੇ ਮੋਗੇ ਨੂੰ,ਕਪੂਰਥਲਾ ਨੇ ਸ਼ਹੀਦ ਭਗਤ ਸਿੰਘ ਨਗਰ ਨੂੰ,ਬਠਿੰੰਡੇ ਨੇ ਪਠਾਨਕੋਟ ਨੂੰ,ਮੋਹਾਲੀ ਨੇ ਫਾਜ਼ਿਲਕਾ ਨੂੰ ਹਰਾਇਆ।ਇਸ ਮੌਕੇ ਤੇ ਪਿ੍ੰਸੀਪਲ ਮਨਿੰੰਦਰ ਕੋਰ, ਅਮਰਜੋਤ ਸਿੰਘ ਕੋਚ, ਅਮਨਿੰੰਦਰ ਸਿੰਘ ਬਾਬਾ, ਕਮਲਦੀਪ ਸਿੰਘ ਕੋਚ,ਰਮਨੀਕ ਅਹੂਜਾ ਕੋਚ,ਗੁਰਮੀਤ ਸਿੰਘ ਕੋਚ,ਸ਼ਿਵ ਭੰਡੀਰ,ਅਮਨਦੀਪ ਕੌਰ,ਕੁਲਜੀਤ ਕੌਰ,ਕੁਲਦੀਪ ਕੌਰ,ਤੇਜਿੰਦਰ ਕੌਰ,ਇਰਵਨਦੀਪ ਕੌਰ,ਇੰਦੂ ਬਾਲਾ,ਮੀਨਾ ਸੂਦ, ਹਰਵੀਰ ਕੌਰ,ਖੁਸ਼ਵੰਤ ਸਿੰਘ, ਬਲਵਿੰਦਰ ਸਿੰਘ,ਰਵੀਇੰਦਰ ਸਿੰਘ,ਸਵਾਮੀ,ਗੁਰਿੰਦਰ ਸਿੰਘ, ਸਹਿਜ,ਚਮਕੌਰ ਸਿੰਘ,ਸੁਨੀਲ ਕੁਮਾਰ, ਰਕੇਸ਼ ਕੁਮਾਰ,ਸੁੱਚਾ ਸਿੰਘ ਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜਰ ਸਨ।