Facebook-f Youtube X-twitter

ਫੌਜ, ਨੀਮ ਫੌਜੀ ਬਲਾਂ ਅਤੇ ਪੁਲਿਸ ਵਿੱਚ ਭਰਤੀ ਹੋਣ ਲਈ ਸਿਖਲਾਈ ਕੋਰਸ

ਪਟਿਆਲਾ : ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਕਮਾਂਡਰ. ਬਲਜਿੰਦਰ ਵਿਰਕ (ਰਿਟਾ.) ਨੇ ਦੱਸਿਆ ਕਿ ਵਿਭਾਗ ਦੇ ਪ੍ਰੀ-ਰਿਕਰੂਟਮੈਂਟ ਸੈਂਟਰ ਵਿਖੇ ਫੌਜ ਅਤੇ ਨੀਮ ਫੌਜੀ ਬਲਾਂ ਵਿਚ ਭਰਤੀ ਹੋਣ ਲਈ ਕੇਵਲ ਪੰਜਾਬ ਦੇ ਬੱਚਿਆ ਲਈ              ਪ੍ਰੀ-ਰਿਕਰੂਟਮੈਂਟ ਟ੍ਰੇਨਿੰਗ ਕੋਰਸ ਮਿਤੀ 02/09/2026 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦਾ ਮੰਤਵ ਸੈਨਾ ਵਿਚ ਸੇਵਾ ਕਰ ਰਹੇ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਬਾਕੀ ਸ੍ਰੇਣੀਆਂ ਦੇ ਬੱਚਿਆਂ ਨੂੰ ਫੌਜ, ਨੀਮ ਫੌਜੀ ਬਲਾਂ ਅਤੇ ਪੁਲਿਸ ਵਿੱਚ ਭਰਤੀ ਹੋਣ ਲਈ ਯੋਗ ਬਣਾਉਣਾ ਹੈ।

ਇਹ ਕੋਰਸ 45 ਦਿਨ ਦਾ ਹੋਵੇਗਾ। ਜਿਸ ਦੋਰਾਨ ਵਿਦਿਆਰਥੀਆਂ ਨੂੰ ਸਰੀਰਕ ਤੋਰ ਤੇ ਭਰਤੀ ਹੋਣ ਲਈ ਲੋੜੀਦੇਂ ਮਿਆਰ ਲਈ ਤਿਆਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਹਨਾ ਨੂੰ ਲਿਖਤੀ ਇਮਤਿਹਾਨ ਦੀ ਤਿਆਰੀ ਵੀ ਕਰਵਾਈ ਜਾਵੇਗੀ। ਫੌਜ ਵਿੱਚ ਸਿਪਾਹੀ ਦੀ ਭਰਤੀ ਲਈ ਉਮੀਦਵਾਰ ਦੀ ਉਮਰ 17-1/2 ਤੋਂ 22 ਸਾਲ, ਕੱਦ 170 ਸੈਂਟੀਮੀਟਰ, ਛਾਤੀ 77 ਤੋਂ 82 ਸੈਂਟੀਮਿਟਰ ਅਤੇ ਵਜਨ 50 ਕਿੱਲੋ ਹੋਣਾ ਚਾਹੀਦਾ ਹੈ ਅਤੇ ਉਮੀਦਵਾਰ ਦਸਵੀਂ ਕਲਾਸ ਵਿੱਚ ਕੁੱਲ 45% ਅਤੇ ਹਰੇਕ ਵਿਸ਼ੇ ਵਿੱਚ 33% ਨੰਬਰਾਂ ਨਾਲ ਪਾਸ ਹੋਣ ਜ਼ਰੂਰੀ ਹੈ। ਕਲਰਕ/ਐਸ.ਕੇ.ਟੀ ਦੀ ਭਰਤੀ ਲਈ ਉਮੀਦਵਾਰਾਂ ਦੀ ਉਮਰ 17-1/2 ਤੋਂ 22 ਸਾਲ ਦੇ ਵਿਚਕਾਰ ਅਤੇ ਕੱਦ ਘੱਟੋਂ ਘੱਟ 162 ਸੈਟੀਮੀਟਰ ਹੋਣਾ ਜ਼ਰੂਰੀ ਹੈ। ਅੰਗਰੇਜ਼ੀ ਅਤੇ ਗਣਿਤ/ਅਕਾਉਂਟਿੰਗ/ਬੂਕ ਕੀਪਿੰਗ ਵਿਸ਼ਿਆਂ ਵਿਚ 50% ਨੰਬਰਾ ਨਾਲ ਪਾਸ ਹੋਣਾ ਜ਼ਰੂਰੀ ਹੈ।

ਚਾਹਵਾਨ ਉਮੀਦਵਾਰ ਆਪਣੇ ਪੜ੍ਹਾਈ ਦੇ ਸਰਟਿਫਿਕੇਟ, ਪਾਸਪੋਰਟ ਸਾਇਜ਼ ਫੋਟੋ, ਡਿਸਾਚਾਰਜ ਬੁੱਕ (ਕੇਵਲ ਸਾਬਕਾ ਸੈਨਿਕਾਂ ਦੇ ਬੱਚਿਆਂ ਲਈ) ਅਤੇ ਐਸ.ਸੀ ਜਾਤੀ ਦੇ ਉਮੀਦਵਾਰ ਆਪਣਾ ਜਾਤੀ ਦਾ ਸਰਟੀਫਿਕੇਟ ਨਾਲ ਲੈ ਕੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਪਟਿਆਲਾ, ਨੇੜੇ ਰੇਲਵੇ ਸਟੇਸ਼ਨ, ਵਿਖੇ ਆਪਣੇ ਨਾਮ ਦੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਹਨਾ ਨੇ ਇਹ ਵੀ ਦੱਸਿਆ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਉਮੀਦਵਾਰ ਹੀ ਇਸ ਟ੍ਰੇਨਿੰਗ ਵਿਚ ਸ਼ਾਮਲ ਹੋ ਸਕਦੇ ਹਨ। ਪ੍ਰੀ-ਰਿਕਰੂਟਮੈਟ ਸੈਂਟਰ ਸਿਖਲਾਈ ਲਈ ਇੱਕ ਆਲ ਵੈਦਰ ਟਰੈਕ ਅਤ ਟ੍ਰੇਨਿੰਗ ਦੇ ਜਰੂਰੀ ਸਾਜੇ ਸਮਾਨ ਉਪਲੱਬਧ ਹਨ। ਵਧੇਰੇ ਜਾਣਕਾਰੀ ਲਈ ਫੋਨ ਨੰ. 0175-2361188, 70278-80527 ਕਿਸੇ ਵੀ ਕੰਮ ਕਾਜ ਵਾਲੇ ਦਿਨ ਸੰਪਰਕ ਕਰ ਸਕਦੇ ਹਨ।

Gursharan Singh

garry6110@gmail.com

Leave a Reply

Your email address will not be published. Required fields are marked *

Trending

ਡਿਪਟੀ ਕਮਿਸ਼ਨਰ ਨੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਝੋਨੇ ਦੀ ਖਰੀਦ ਯਕੀਨੀ ਬਣਾਉਣ ਦੇ ਦਿੱਤੇ ਆਦੇਸ਼

ਅਗਾਊਂ ਪ੍ਰਬੰਧਾਂ ਸਬੰਧੀ ਅਧਿਕਾਰੀਆਂ, ਆੜ੍ਹਤੀਆਂ, ਮਿਲਰਜ਼, ਲੇਬਰ ਅਤੇ ਟਰਾਂਸਪੋਰਟਰਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਿਸਾਨਾਂ ਨੂੰ ਮੰਡੀਆਂ ਵਿੱਚ ਸੁੱਕਾ ਝੋਨਾ ਲੈ ਕੇ ਆਉਣ ਦੀ ਕੀਤੀ ਅਪੀਲ ਸ੍ਰੀ ਮੁਕਤਸਰ ਸਾਹਿਬ:- ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਝੋਨੇ ਦੀ ਆਗਾਮੀ ਖਰੀਦ ਦੇ ਅਗਾਊਂ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਖਰੀਦ ਏਜੰਸੀਆਂ, ਆੜ੍ਹਤੀਆਂ, ਮਿਲਰਜ਼, ਲੇਬਰ ਅਤੇ...

ਜਿ਼ਲ੍ਹਾ ਪੱਧਰੀ ਪੈਨਸ਼ਨ ਅਦਾਲਤ ਆਯੋਜਿਤ

ਸ੍ਰੀ ਮੁਕਤਸਰ ਸਾਹਿਬ:- ਮਹਾਂ ਲੇਖਾਕਾਰ (ਲੇਖਾ ਤੇ ਹੱਕਦਾਰੀ ) ਪੰਜਾਬ ਅਤੇ ਯੂ.ਟੀ. ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ  ਅੱਜ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ਼ ਵਿਖੇ ਜ਼ਿਲ੍ਹਾ ਪੱਧਰੀ ਪੈਨਸ਼ਨ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਪੈਨਸ਼ਨ ਅਦਾਲਤ ਦੌਰਾਨ ਪੈਨਸ਼ਨਰਾਂ ਵੱਲੋਂ ਕੁੱਲ 36 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਹਨਾਂ ਦਾ ਏ.ਜੀ. ਦਫਤਰ ਦੀ ਟੀਮ ਵਲੋਂ 33 ਸਿ਼ਕਾਇਤਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਅਤੇ 3...

ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਬਲਾਕ ਗਿੱਦੜਬਾਹਾ ਵਿਖੇ ਲਗਾਇਆ ਕੈਂਪ

ਗਿੱਦੜਬਾਹਾ/ਸ੍ਰੀ ਮੁਕਤਸਰ ਸਾਹਿਬ:- ਪੀ.ਏ.ਯੂ-ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਅਤੇ ਆਈ.ਸੀ.ਏ.ਆਰ, ਅਟਾਰੀ ਜ਼ੋਨ-1, ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਗਿੱਦੜਬਾਹਾ ਵਿਖੇ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਸਬੰਧੀ ਬਲਾਕ ਪੱਧਰੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਵਿੱਚ ਬਲਾਕ ਦੇ ਵੱਖ-ਵੱਖ ਪਿੰਡਾਂ ਦੇ ਲਗਭਗ 120 ਸੂਝਵਾਨ ਕਿਸਾਨ ਵੀਰਾਂ...

ਡਾਈਟ (DIET) ਸ੍ਰੀ ਮੁਕਤਸਰ ਸਾਹਿਬ ਵਿਖੇ ‘ਮੇਰਾ ਯੁਵਾ ਭਾਰਤ’ ਤਹਿਤ ਮਨਾਇਆ ਗਿਆ ‘ਸੇਵਾ ਪਖਵਾੜਾ’

ਨੌਜਵਾਨਾਂ ਨੇ ਕੀਤੀ ਸਫ਼ਾਈ ਅਤੇ ਲਗਾਏ ਬੂਟੇ ਸ੍ਰੀ ਮੁਕਤਸਰ ਸਾਹਿਬ:- ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਸ੍ਰੀ ਮੁਕਤਸਰ ਸਾਹਿਬ ਵਿਖੇ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ (ਭਾਰਤ ਸਰਕਾਰ) ਦੇ ‘ਮੇਰਾ ਯੁਵਾ ਭਾਰਤ’ ਮਿਸ਼ਨ ਅਧੀਨ ‘ਸੇਵਾ ਪਖਵਾੜਾ’ (17 ਸਤੰਬਰ ਤੋਂ 2 ਅਕਤੂਬਰ) ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਪ੍ਰੋਗਰਾਮ ਜ਼ਿਲ੍ਹਾ ਯੂਥ ਅਫ਼ਸਰ ਮੈਡਮ ਤਨਵੀ ਅਗਰਵਾਲ ਦੀ ਸੁਚੱਜੀ ਅਗਵਾਈ ਅਤੇ...

ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਹੋਵੇਗਾ ‘ਜਸ਼ਨ-ਏ-ਇਨਕਲਾਬ’ ਸਮਾਗਮ : ਕੈਬਨਿਟ ਮੰਤਰੀ ਖੁੱਡੀਆਂ

ਲੰਬੀ/ਸ੍ਰੀ ਮੁਕਤਸਰ ਸਾਹਿਬ:- ਕੈਬਨਿਟ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਸ. ਭਗਤ ਸਿੰਘ ਜੀ ਦੇ ਸੁਪਨਿਆਂ ਦਾ ‘ਰੰਗਲਾ ਪੰਜਾਬ’ ਸਿਰਜਣ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਇਸੇ ਲੜੀ ਤਹਿਤ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ‘ਜਸ਼ਨ-ਏ-ਇਨਕਲਾਬ’ 28 ਸਤੰਬਰ 2026 ਨੂੰ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ...

ਸਮਰ ਐਕਸਪ੍ਰੈਸ ਤੁਹਾਡੇ ਲਈ ਸਪੱਸ਼ਟ ਅਤੇ ਭਰੋਸੇਯੋਗ ਖ਼ਬਰਾਂ ਪ੍ਰਕਾਸ਼ਿਤ ਕਰਦਾ ਹੈ, ਹਰ ਰੋਜ਼ ਸਮਾਰਟ, ਦਿਲਚਸਪ ਕਵਰੇਜ ਲਈ ਸਾਡੇ ‘ਤੇ ਭਰੋਸਾ ਕਰੋ।

Must Read

©2025- All Right Reserved.