ਪਟਿਆਲਾ : ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ 14/17/19 ਲੜਕਿਆਂ ਦੇ ਜੂਡੋ ਦੇ ਮੁਕਾਬਲੇ ਸਾਹਿਬ ਨਗਰ ਥੇੜੀ ਵਿਖੇ ਕਰਵਾਏ ਗਏ। ਇਸ ਮੌਕੇ ਤੇ ਸੁਰਜੀਤ ਸਿੰਘ ਵਾਲੀਆ ਜੂਡੋ ਕੋਚ, ਡਾ ਮਨਦੀਪ ਕੁਮਾਰ, ਰਣਜੀਤ ਸਿੰਘ,ਅਰੁਣ ਕੁਮਾਰ,ਤੇਜਿੰਦਰ ਸਿੰਘ ਤੇਜ਼ੀ ਏਐਸਆਈ ਪੰਜਾਬ ਪੁਲਿਸ,ਮੌਂਟੀ ਕੋਚ ਜੁੂਡੋ,ਰਜਨੀ ਠਾਕੁਰ ਤੇ ਜਸਵਿੰਦਰ ਸਿੰਘ ਪ੍ਰੈਸ ਇੰਚਾਰਜ ਹਾਜ਼ਰ ਸਨ।