Facebook-f Youtube X-twitter

ਢਾਡੀ ਕਲਾ ਪੰਜਾਬ ਦੇ ਇਤਿਹਾਸ ਨੂੰ ਸੇਧ ਦੇਣ ਵਾਲੀ ਮਾਣਮੱਤੀ ਕਲਾ-ਕੁਲਤਾਰ ਸਿੰਘ ਸੰਧਵਾਂ -ਭਾਸ਼ਾ ਵਿਭਾਗ ਪੰਜਾਬ ਨੇ ਗਿਆਨੀ ਸੋਹਣ ਸਿੰਘ ਸੀਤਲ ਯਾਦਗਾਰੀ ਢਾਡੀ ਸਮਾਗਮ ਕਰਵਾਇਆ

ਪਟਿਆਲਾ: ਭਾਸ਼ਾ ਵਿਭਾਗ ਪੰਜਾਬ ਨੇ ਇੱਥੇ ਭਾਸ਼ਾ ਭਵਨ ਵਿਖੇ ਗਿਆਨੀ ਸੋਹਣ ਸਿੰਘ ਸੀਤਲ ਯਾਦਗਾਰੀ ਢਾਡੀ ਸਮਾਗਮ ਕਰਵਾਇਆ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦਿਆਂ ਕਿਹਾ ਕਿ ਢਾਡੀ ਕਲਾ ਪੰਜਾਬ ਦੇ ਇਤਿਹਾਸ ਨੂੰ ਸੇਧ ਦੇਣ ਵਾਲੀ ਮਾਣਮੱਤੀ ਕਲਾ ਹੈ। ਸਮਾਗਮ ਦੌਰਾਨ ਉੱਘੇ ਢਾਡੀ ਜੱਥਿਆਂ ਨੇ ਆਪਣੀਆਂ ਪੇਸ਼ਕਾਰੀਆਂ ਰਾਹੀਂ ਸਵਰਗੀ ਸੀਤਲ ਦੀ ਰਚਨਾਵਾਂ ਦਾ ਗਾਇਨ ਕੀਤਾ। 

ਕੁਲਤਾਰ ਸਿੰਘ ਸੰਧਵਾਂ ਨੇ ਭਾਸ਼ਾ ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗਿਆਨੀ ਸੋਹਣ ਸਿੰਘ ਸੀਤਲ ਨੂੰ ਯਾਦ ਕਰਕੇ ਭਾਸ਼ਾ ਵਿਭਾਗ ਨੇ ਪੰਜਾਬੀ ਮਾਂ ਦੀਆਂ ਅਸੀਸਾਂ ਲੈਣ ਵਾਲਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਗਿਆਨੀ ਜੀ ਆਪਣੀ ਕਲਾ ਦੇ ਸਾਰੇ ਸਰੂਪਾਂ ਰਾਹੀਂ ਪੰਜਾਬ ਨੂੰ ਹਰ ਪੱਖੋਂ ਖੁਸ਼ਹਾਲ ਬਣਾਉਣ ਦੀ ਚਾਹਤ ਪ੍ਰਗਟ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡਾ ਸੀਤਲ ਜੀ ਵਰਗੀਆਂ ਸ਼ਖ਼ਸੀਅਤਾਂ ਦੀ ਵਿਦਵਤਾ ਅਤੇ ਰਚਨਾਵਾਂ ਨੂੰ ਨਾਲ ਲੈ ਕੇ ਚੱਲਣਾ ਬਣਦਾ ਹੈ। ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਢਾਡੀ ਕਲਾ ਸੂਰਮਗਤੀ ਦੀ ਪ੍ਰਤੀਨਿਧਤਾ ਕਰਨ ਵਾਲੀ ਕਲਾ ਹੈ ਅਤੇ ਸਮੇਂ-ਸਮੇਂ ਸਿਰ ਇਤਿਹਾਸ ਨੂੰ ਮੋੜਾ ਦੇਣ ਵਾਲੀ ਭੂਮਿਕਾ ਨਿਭਾਉਂਦੀ ਆਈ ਹੈ। ਉਨ੍ਹਾਂ ਕਿਹਾ ਕਿ ਅਸੀਂ ਧਰਮ, ਪਹਿਰਾਵੇ, ਖਾਣ-ਪੀਣ ਤੇ ਵਰਗਾਂ ਦੇ ਅਧਾਰ ’ਤੇ ਵੰਡ ਹੋ ਕੇ ਲੜ ਰਹੇ ਹਾਂ ਜਦੋਂ ਕਿ ਇਹ ਚੀਜ਼ਾਂ ਸਾਡੇ ਦੇਸ਼ ਦੀ ਵਿਭਿੰਨਤਾ ਤੇ ਖ਼ੂਬਸੂਰਤੀ ਦਾ ਸੂਚਕ ਹਨ। ਸਪੀਕਰ ਨੇ ਕਿਹਾ ਕਿ ਸਾਡੀ ਵਿਰਾਸਤ ਬਹੁਤ ਅਮੀਰ ਹੈ ਤੇ ਇਸ ਨੂੰ ਸੰਭਾਲਣ ਲਈ ਭਾਸ਼ਾ ਵਿਭਾਗ ਵਰਗੇ ਅਦਾਰਿਆਂ ਨੂੰ ਵਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ।

ਡਾਇਰੈਕਟਰ ਭਾਸ਼ਾਵਾਂ ਸ. ਜਸਵੰਤ ਸਿੰਘ ਜ਼ਫ਼ਰ ਨੇ ਆਪਣੇ ਸਵਾਗਤੀ ਭਾਸ਼ਨ ਦੌਰਾਨ ਕਿਹਾ ਕਿ ਗਿਆਨੀ ਸੋਹਣ ਸਿੰਘ ਸੀਤਲ ਦੀ ਸ਼ਖ਼ਸੀਅਤ ਅਨੇਕ ਰੂਪਾਂ ਵਿਚ ਢਾਡੀ ਕਲਾ, ਇਤਿਹਾਸਕਾਰੀ, ਗੀਤਕਾਰੀ, ਨਾਵਲਕਾਰੀ ਆਦਿ ਸ਼ਾਮਿਲ ਸਨ। ਉਨ੍ਹਾਂ ਦੀ ਵਿਲੱਖਣਤਾ ਇਹ ਸੀ ਕਿ ਜਦੋਂ ਉਹ ਢਾਡੀ ਵਜੋਂ ਆਪਣੀ ਪ੍ਰਤਿਭਾ ਦਿਖਾਉਂਦੇ ਸਨ ਤਾਂ ਮਹਿਸੂਸ ਨਹੀਂ ਹੁੰਦਾ ਸੀ ਕਿ ਉਹ ਬਾਰੀਕਬੀਨੀ ਵਾਲੇ ਨਾਵਲਕਾਰ ਵੀ ਹੋਣਗੇ। ਜਦੋਂ ਉਨ੍ਹਾਂ ਦੇ ਨਾਵਲ ਪੜ੍ਹਦੇ ਹਾਂ ਤਾਂ ਮਹਿਸੂਸ ਨਹੀਂ ਹੁੰਦਾ ਕਿ ਉਹ ਉੱਚ ਕੋਟੀ ਦੇ ਢਾਡੀ ਵੀ ਹੋਣਗੇ। ਉਹ ਆਪਣੇ ਦੋਨੋਂ ਹੀ ਰੰਗਾਂ ’ਚ ਪਰਵੀਨ ਸਨ। ਅਜਿਹੀ ਪ੍ਰਤਿਭਾ ਨੂੰ ਯਾਦ ਕਰਨ ਅਤੇ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਉਣ ਲਈ ਅਜਿਹੇ ਸਮਾਗਮ ਕਰਵਾਉਣੇ ਸਾਡਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਢਾਡੀ ਤੇ ਕਵੀਸ਼ਰੀ ਕਲਾ ਨੇ ਮੱਧ ਕਾਲ ਤੋਂ ਹੀ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ’ਚ ਅਹਿਮ ਯੋਗਦਾਨ ਪਾਇਆ ਹੈ। ਡਾਇਰੈਕਟਰ ਜ਼ਫ਼ਰ ਨੇ ਕਿਹਾ ਕਿ ਢਾਡੀ ਕਲਾ ਦੀਆਂ ਦੋਨੋਂ ਧਾਰਮਿਕ ਤੇ ਵਿਰਾਸਤੀ ਵੰਨਗੀਆਂ ਦਾ ਆਪੋ-ਆਪਣਾ ਰੰਗ ਅਤੇ ਮਹੱਤਵ ਹੈ। ਇਨ੍ਹਾਂ ਦਾ ਪੰਜਾਬੀ ਖਿੱਤੇ ਦੇ ਧਾਰਮਿਕ ਤੇ ਸੱਭਿਆਚਾਰਕ ਵਿਕਾਸ ’ਚ ਭਰਪੂਰ ਯੋਗਦਾਨ ਹੈ।

ਇਸ ਮੌਕੇ ਮੁੱਖ ਵਕਤਾ ਸ੍ਰੀ ਦੇਸ ਰਾਜ ਛਾਜਲੀ ਨੇ ਗਿਆਨੀ ਸੋਹਣ ਸਿੰਘ ਸੀਤਲ ਦੀ ਸ਼ਖ਼ਸੀਅਤ ਅਤੇ ਕਲਾ ਬਾਰੇ ਚਾਨਣਾ ਪਾਇਆ ਅਤੇ ਪੰਜਾਬ ਦੇ ਢਾਡੀ ਸੰਗੀਤ ਦੇ ਆਰੰਭ ਅਤੇ ਵਿਕਾਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਢਾਡੀ ਕਲਾ ਸੰਗੀਤ ਦੀ ਸੱਚੀ-ਸੁੱਚੀ ਪ੍ਰੰਪਰਾ ਹੈ ਜੋ ਗੁਰੂ ਕਾਲ ਤੋਂ ਪਹਿਲਾਂ ਦੀ ਚੱਲੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਪੰਜਾਬ ਦੀ ਢਾਡੀ ਕਲਾ ’ਚ ਅਹਿਮ ਮੋੜ ਆਇਆ ਜਿਸ ਨਾਲ ਇਸ ਵਿੱਚ ਬੀਰ ਰਸ ਦਾ ਰੰਗ ਸ਼ਾਮਿਲ ਹੋਇਆ। ਉਨ੍ਹਾਂ ਕਿਹਾ ਕਿ ਢਾਡੀ ਕਲਾ ਲੋਕਾਂ ਦੀ ਸੋਚ ਨੂੰ ਸੁੱਚੀ, ਉੱਚੀ ਤੇ ਤਿੱਖੀ ਕਰਦੀ ਹੈ। ਫਿਰ ਸ੍ਰੀ ਦੇਸ ਰਾਜ ਛਾਜਲੀ ਤੇ ਸਾਥੀਆਂ ਘਰਿੰਦਰ ਸਿੰਘ ਵੜੈਚ, ਹਰਬਾਗ ਸਿੰਘ ਵੜੈਚ ਤੇ ਹੰਸ ਰਾਜ ਛਾਜਲੀ ਨੇ ‘ਅੰਗ-ਸੰਗ ਰਹੀ ਬਾਜ਼ਾਂ ਵਾਲਿਆਂ’ ਗਾ ਕੇ ਢਾਡੀ ਗਾਇਨ ਦੀ ਸ਼ੁਰੂਆਤ ਕੀਤੀ। ਫਿਰ ਉਨ੍ਹਾਂ ਗਦਰ ਲਹਿਰ ਤੇ ਪੰਜਾਬ ਦੀ ਅਜੋਕੀ ਸਥਿਤੀ ਬਾਰੇ ਪੇਸ਼ਕਾਰੀ ਕਰਕੇ ਸਮਾਗਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਢਾਡੀ ਰਛਪਾਲ ਸਿੰਘ ਪਮਾਲ ਦੇ ਜਥੇ ਨੇ ਗੁਰੂ ਅਰਜਨ ਸਾਹਿਬ ਦੀ ਇੱਕ ਪੌੜੀ ਦੇ ਗਾਇਨ ਤੋਂ ਬਾਅਦ ਸੀਤਲ ਦੀ ਝੋਕ ਛੰਦ ਦੀ ਰਚਨਾ ‘ਕਹਿ ਦੇ ਇੱਕ ਵਾਰੀ ਪੁੱਤ ਨਹੀਂ ਦਸਮੇਸ਼ ਦਾ’ ਅਤੇ ‘ਆਪਣਾ ਪੰਜਾਬ ਹੋਵੇ, ਹੱਥ ’ਚ ਕਿਤਾਬ ਹੋਵੇ’ ਦਾ ਗਾਇਨ ਕਰਕੇ ਸਮਾਗਮ ਨੂੰ ਨਵੇਂ ਦੌਰ ’ਚ ਪਹੁੰਚ ਦਿੱਤਾ। ਨਵਜੋਤ ਸਿੰਘ ਮੰਡੇਰ, ਜਸਕੰਵਰ ਸਿੰਘ ਮੰਡੇਰ ਤੇ ਨਵਕੰਵਰ ਸਿੰਘ ਮੰਡੇਰ ਦੇ ਜਥੇ ਨੇ ਗਿਆਨੀ ਸੀਤਲ ਦੀਆਂ ਰਚਨਾਵਾਂ ‘ਪੰਜਾਬ ਦੀਏ ਮੁਟਿਆਰੇ ਨੀ’, ‘ਮੇਰੀ ਹੰਝੂਆਂ ’ਚ ਖੁਰ ਗਈ ਜਵਾਨੀ’ ਸਮੇਤ ਆਪਣਾ ਚਰਚਿਤ ਗੀਤ ‘ਗਾਨੀ’ ਅਤੇ ‘ਕਲੈਰੀਆ ਮੋਰਾ ਵੇ, ਗਾ ਕੇ ਸਮਾਗਮ ਨੂੰ ਸਿਖ਼ਰ ’ਤੇ ਪਹੁੰਚਾ ਦਿੱਤਾ। 

ਇਸ ਮੌਕੇ ਭਾਸ਼ਾ ਵਿਭਾਗ ਦੀਆਂ ਪਿਛਲੇ ਵਰ੍ਹੇ ਦੀਆਂ ਸਰਗਰਮੀਆਂ ਤੇ ਪ੍ਰਾਪਤੀਆਂ ’ਤੇ ਅਧਾਰਤ ਪੁਸਤਕ ‘ਸਾਲ ਦੇ ਸਫ਼ੇ’ ਵੀ ਲੋਕ ਅਰਪਣ ਕੀਤੀ ਗਈ। ਮਹਿਮਾਨਾਂ ਤੇ ਢਾਡੀ ਜਥਿਆਂ ਨੂੰ ਵਿਭਾਗੀ ਸ਼ਾਲਾਂ ਤੇ ਪੁਸਤਕਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭੁਪਿੰਦਰਾ ਸਪੋਰਟਸ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਪੁਸ਼ਪਿੰਦਰ ਸਿੰਘ ਗਿੱਲ, ਸ. ਕੰਵਲਜੀਤ ਸਿੰਘ ਢੀਂਡਸਾ, ਪਦਮਸ਼੍ਰੀ ਪ੍ਰਾਣ ਸੱਭਰਵਾਲ, ਪ੍ਰੋਫੈਸਰ ਕਿਰਪਾਲ ਕਜ਼ਾਕ, ਇੰਜ. ਜੋਤਇੰਦਰ ਸਿੰਘ, ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਦੇ ਸਹਾਇਕ ਡਾਇਰੈਕਟਰ ਰਵਿੰਦਰ ਸ਼ਰਮਾ, ਐਸਡੀਐਮ ਗੁਰਦੇਵ ਸਿੰਘ, ਸਾਬਕਾ ਡਿਪਟੀ ਡਾਇਰੈਕਟਰ ਸਤਨਾਮ ਸਿੰਘ, ਸ਼ਾਇਰ ਅਵਤਾਰਜੀਤ ਸਿੰਘ, ਡਾ. ਜਗਦੀਸ਼ ਪਾਪੜਾ, ਪ੍ਰੀਤਮ ਸਿੰਘ ਜੌਹਲ, ਰੰਗਕਰਮੀ ਜੋਗਾ ਸਿੰਘ ਤੇ ਡਾ. ਪੁਸ਼ਪਿੰਦਰ ਖੋਖਰ ਸਮੇਤ ਵੱਡੀ ਗਿਣਤੀ ‘ਚ ਸਰੋਤੇ ਹਾਜ਼ਰ ਸਨ। 

Gursharan Singh

garry6110@gmail.com

Leave a Reply

Your email address will not be published. Required fields are marked *

Trending

ਪਟਿਆਲਾ ਵਿਖੇ ਜਨਗਣਨਾ-2027 ਦੇ ਦੂਜੇ ਪੜਾਅ ਲਈ ਫੀਲਡ ਟ੍ਰੇਨਰਾਂ ਦੇ ਪਹਿਲੇ ਬੈਚ ਦੀ ਟ੍ਰੇਨਿੰਗ ਸਫ਼ਲਤਾਪੂਰਵਕ ਮੁਕੰਮਲ

ਪਟਿਆਲਾ:- ਜ਼ਿਲ੍ਹਾ ਪਟਿਆਲਾ ਵਿਖੇ ਜਨਗਣਨਾ-2027 ਦੇ ਦੂਜੇ ਪੜਾਅ (ਆਬਾਦੀ ਗਣਨਾ) ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਫੀਲਡ ਟ੍ਰੇਨਰਾਂ ਦੇ ਪਹਿਲੇ ਬੈਚ ਦੀ 3 ਦਿਨਾਂ ਟ੍ਰੇਨਿੰਗ ਵਰਕਸ਼ਾਪ ਅੱਜ ਸਫ਼ਲਤਾਪੂਰਵਕ ਮੁਕੰਮਲ ਹੋ ਗਈ ਹੈ। ਇਹ ਸਿਖਲਾਈ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਸੰਜ ਅਫ਼ਸਰ, ਪਟਿਆਲਾ ਡਾ. ਹਿਮਾਂਸ਼ੂ ਅਗਰਵਾਲ ਤੇ ਕਮਿਸ਼ਨਰ ਨਗਰ ਨਿਗਮ, ਪੂਜਾ ਸਿਆਲ ਗਰੇਵਾਲ ਦੀ ਅਗਵਾਈ ਹੇਠ ਦਫ਼ਤਰ ਨਗਰ ਨਿਗਮ...

ਡਿਪਟੀ ਕਮਿਸ਼ਨਰ ਨੇ ਝੋਨੇ ਦੀ ਪਰਾਲੀ ਨੂੰ ਸਾੜਨ ਦੇ ਨੁਕਸਾਨ ਬਾਰੇ ਜਾਗਰੂਕਤਾ ਲਈ 3 ਵੈਨਾਂ ਰਵਾਨਾ ਕੀਤੀਆਂ

-ਕਿਸਾਨ ਵਾਤਾਵਰਣ ਤੇ ਆਪਣੀ ਜਮੀਨ ਦੀ ਸੰਭਾਲ ਲਈ ਖੇਤਾਂ ‘ਚ ਕਦੇ ਵੀ ਅੱਗ ਨਾ ਲਗਾਉਣ ਪ੍ਰਣ ਕਰਨ-ਡਾ. ਹਿਮਾਂਸ਼ੂ ਅਗਰਵਾਲ -ਅਗਲੇ 40 ਦਿਨਾਂ ਲਈ 934 ਪਿੰਡਾਂ ‘ਚ ਲੋਕਾਂ ਨੂੰ ਝੋਨੇ ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਜਾਗਰੂਕ ਕਰਨਗੀਆਂ ਖੇਤੀਬਾੜੀ ਵਿਭਾਗ ਦੀਆਂ ਵੈਨਾਂ ਪਟਿਆਲਾ:- ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਝੋਨੇ ਦੀ ਪਰਾਲੀ ਤੇ ਹੋਰ ਰਹਿੰਦ-ਖੂੰਹਦ...

ਡਿਪਟੀ ਕਮਿਸ਼ਨਰ ਨੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਝੋਨੇ ਦੀ ਖਰੀਦ ਯਕੀਨੀ ਬਣਾਉਣ ਦੇ ਦਿੱਤੇ ਆਦੇਸ਼

ਅਗਾਊਂ ਪ੍ਰਬੰਧਾਂ ਸਬੰਧੀ ਅਧਿਕਾਰੀਆਂ, ਆੜ੍ਹਤੀਆਂ, ਮਿਲਰਜ਼, ਲੇਬਰ ਅਤੇ ਟਰਾਂਸਪੋਰਟਰਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਿਸਾਨਾਂ ਨੂੰ ਮੰਡੀਆਂ ਵਿੱਚ ਸੁੱਕਾ ਝੋਨਾ ਲੈ ਕੇ ਆਉਣ ਦੀ ਕੀਤੀ ਅਪੀਲ ਸ੍ਰੀ ਮੁਕਤਸਰ ਸਾਹਿਬ:- ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਝੋਨੇ ਦੀ ਆਗਾਮੀ ਖਰੀਦ ਦੇ ਅਗਾਊਂ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਖਰੀਦ ਏਜੰਸੀਆਂ, ਆੜ੍ਹਤੀਆਂ, ਮਿਲਰਜ਼, ਲੇਬਰ ਅਤੇ...

ਜਿ਼ਲ੍ਹਾ ਪੱਧਰੀ ਪੈਨਸ਼ਨ ਅਦਾਲਤ ਆਯੋਜਿਤ

ਸ੍ਰੀ ਮੁਕਤਸਰ ਸਾਹਿਬ:- ਮਹਾਂ ਲੇਖਾਕਾਰ (ਲੇਖਾ ਤੇ ਹੱਕਦਾਰੀ ) ਪੰਜਾਬ ਅਤੇ ਯੂ.ਟੀ. ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ  ਅੱਜ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ਼ ਵਿਖੇ ਜ਼ਿਲ੍ਹਾ ਪੱਧਰੀ ਪੈਨਸ਼ਨ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਪੈਨਸ਼ਨ ਅਦਾਲਤ ਦੌਰਾਨ ਪੈਨਸ਼ਨਰਾਂ ਵੱਲੋਂ ਕੁੱਲ 36 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਹਨਾਂ ਦਾ ਏ.ਜੀ. ਦਫਤਰ ਦੀ ਟੀਮ ਵਲੋਂ 33 ਸਿ਼ਕਾਇਤਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਅਤੇ 3...

ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਬਲਾਕ ਗਿੱਦੜਬਾਹਾ ਵਿਖੇ ਲਗਾਇਆ ਕੈਂਪ

ਗਿੱਦੜਬਾਹਾ/ਸ੍ਰੀ ਮੁਕਤਸਰ ਸਾਹਿਬ:- ਪੀ.ਏ.ਯੂ-ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਅਤੇ ਆਈ.ਸੀ.ਏ.ਆਰ, ਅਟਾਰੀ ਜ਼ੋਨ-1, ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਗਿੱਦੜਬਾਹਾ ਵਿਖੇ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਸਬੰਧੀ ਬਲਾਕ ਪੱਧਰੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਵਿੱਚ ਬਲਾਕ ਦੇ ਵੱਖ-ਵੱਖ ਪਿੰਡਾਂ ਦੇ ਲਗਭਗ 120 ਸੂਝਵਾਨ ਕਿਸਾਨ ਵੀਰਾਂ...

ਸਮਰ ਐਕਸਪ੍ਰੈਸ ਤੁਹਾਡੇ ਲਈ ਸਪੱਸ਼ਟ ਅਤੇ ਭਰੋਸੇਯੋਗ ਖ਼ਬਰਾਂ ਪ੍ਰਕਾਸ਼ਿਤ ਕਰਦਾ ਹੈ, ਹਰ ਰੋਜ਼ ਸਮਾਰਟ, ਦਿਲਚਸਪ ਕਵਰੇਜ ਲਈ ਸਾਡੇ ‘ਤੇ ਭਰੋਸਾ ਕਰੋ।

Must Read

©2025- All Right Reserved.