ਸ੍ਰੀ ਮੁਕਤਸਰ ਸਾਹਿਬ : ਉਚੇਰੀ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ ਤਹਿਤ ਕਾਲਜ ਪ੍ਰਿੰਸੀਪਲ ਸ੍ਰੀਮਤੀ ਮੰਜੂ ਕਪੂਰ ਦੀ ਅਗਵਾਈ ਅਤੇ ਕਾਲਜ ਵੋਟ ਕਮੇਟੀ ਦੇ ਯਤਨਾਂ ਸਦਕਾ ਕਾਲਜ ਵਿੱਚ ਵਿਦਿਆਰਥੀਆਂ ਦੀ ਵੋਟ ਦੀ ਰਜਿਸਟ੍ਰੇਸ਼ਨ ਅਤੇ ਟ੍ਰੇਨਿੰਗ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਮੀਡੀਆ ਜੋਨਲ ਸੈਕਟਰੀ ਸ. ਸਰਬਜੀਤ ਸਿੰਘ ਭੁੱਲਰ ਮੁੱਖ ਮਹਿਮਾਨ ਵਜੋਂ ਪਹੁੰਚੇ।
ਇਸ ਮੌਕੇ ਮੀਡੀਆ ਜੋਨਲ ਸੈਕਟਰੀ ਸ. ਸਰਬਜੀਤ ਸਿੰਘ ਭੁੱਲਰ ਨੇ ਵਿਦਿਆਰਥੀਆਂ ਨੂੰ ਵੋਟਾਂ ਅਪਲਾਈ ਕਰਨ, ਵੋਟਾਂ ਦੇ ਮਹੱਤਵ ਅਤੇ ਵੋਟ ਦੇ ਸਹੀ ਇਸਤੇਮਾਲ ਬਾਰੇ ਜਾਗਰੂਕ ਕੀਤਾ। ਪ੍ਰਿੰਸੀਪਲ ਸ੍ਰੀਮਤੀ ਮੰਜੂ ਕਪੂਰ ਨੇ ਆਏ ਹੋਏ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਕੈਂਪ ਲਗਾਉਣ ਲਈ ਵਚਨਬੱਧਤਾ ਪ੍ਰਗਟਾਈ। ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਹਰਦਵਿੰਦਰ ਸਿੰਘ ਬਰਾੜ ਅਤੇ ਕਾਲਜ ਸੁਪਰਡੈਂਟ ਸ. ਦੌਲਧ ਸਿੰਘ ਬਰਾੜ ਨੇ ਵੋਟ ਕਮੇਟੀ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵਿਦਿਆਰਥੀਆਂ ਦੀ ਸਹੂਲਤ ਲਈ ਅਜਿਹੇ ਕੈਂਪ ਲਗਾਉਣ ਲਈ ਉਤਸ਼ਾਹਿਤ ਕੀਤਾ।
ਇਸ ਕੈਂਪ ਵਿੱਚ ਪ੍ਰੋ. ਰਾਜਵੀਰ ਕੌਰ ਅਤੇ ਪ੍ਰੋ. ਗੀਸ਼ੂ ਛਾਬੜਾ ਨੇ ਵਿਦਿਆਰਥੀਆਂ ਦੀ ਨਵੀਂ ਵੋਟ ਦੀ ਰਜਿਸਟ੍ਰੇਸ਼ਨ ਕੀਤੀ ਅਤੇ ਨਾਲ ਹੀ ਵੋਟ ਅਪਲਾਈ ਕਰਨ ਦੀ ਟ੍ਰੇਨਿੰਗ ਵੀ ਦਿੱਤੀ। ਆਖਿਰ ਵਿੱਚ ਕਾਲਜ ਨੋਡਲ ਅਫਸਰ ਡਾ. ਜੋਬਨਜੀਤ ਸਿੰਘ ਖਹਿਰਾ ਨੇ ਕਾਲਜ ਪ੍ਰਸ਼ਾਸ਼ਨ ਅਤੇ ਵੋਟ ਕਮੇਟੀ ਦਾ ਧੰਨਵਾਦ ਕੀਤਾ ਜਿਹਨਾਂ ਦੇ ਸਹਿਯੋਗ ਸਦਕਾ ਇਸ ਵੋਟ ਰਜਿਸਟ੍ਰੇਸ਼ਨ ਕੈਂਪ ਦਾ ਸਫਲ ਆਯੋਜਨ ਕੀਤਾ ਜਾ ਸਕਿਆ।