Facebook-f Youtube X-twitter

ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਦਾ ਪੈਗ਼ਾਮ: 72 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਲਿਆ ਪ੍ਰਣ

ਪਟਿਆਲਾ, 20 ਅਗਸਤ:

ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਨਸ਼ਾ ਮੁਕਤ ਭਾਰਤ ਅਭਿਆਨ ਦੇ ਉਦੇਸ਼ਾਂ ਦੀ ਪੂਰਤੀ ਲਈ ਡਿਪਟੀ ਕਮਿਸ਼ਨਰ ਡਾ . ਹਿਮਾਂਸ਼ੂ ਅਗਰਵਾਲ ਵੱਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ, ਡੀਈਓ (ਸੈਕੰਡਰੀ) ਸ਼ਾਲੂ ਮਹਿਰਾ ਅਤੇ ਡਿਪਟੀ ਡੀਈਓ ਰਵਿੰਦਰਪਾਲ ਸ਼ਰਮਾ ਦੀ ਯੋਗ ਅਗਵਾਈ ਹੇਠ ਜਿਲ੍ਹਾ ਪਟਿਆਲਾ ਦੇ 376 ਅਪਰ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ 72297 ਵਿਦਿਆਰਥੀਆਂ ਨੇ ਸਵੇਰ ਦੀ ਸਭਾ ਦੌਰਾਨ ਸਹੁੰ ਚੁੱਕੀ ਹੈ।

ਇਸ ਪ੍ਰੋਗਰਾਮ ਵਿੱਚ ਜਿਲ੍ਹਾ ਅਧੀਨ ਆਉਂਦੇ 16 ਸਿੱਖਿਆ ਬਲਾਕਾਂ ਦੇ 4305 ਅਧਿਆਪਕਾਂ ਨੇ ਵੀ ਹਿੱਸਾ ਲਿਆ। ਜਿਲ੍ਹਾ ਨੋਡਲ ਅਫਸਰ ਨੀਰੂ ਬਾਲਾ ਨੇ ਦੱਸਿਆ ਕਿ ਇਸ ਮੌਕੇ ਤੇ ਵਿਦਿਆਰਥੀਆਂ ਨੇ ਖੁਦ ਨਸ਼ਾ ਮੁਕਤ ਰਹਿਣ ਦਾ ਪ੍ਰਣ ਲਿਆ।

ਇਸਦੇ ਨਾਲ ਹੀ ਵਿਦਿਆਰਥੀਆਂ ਨੇ ਸਮਾਜ ਵਿੱਚ ਨਸ਼ਾ ਕਰਨ ਵਾਲੇ ਪਰਿਵਾਰ/ਮਹੁੱਲੇ/ਪਿੰਡ/ਸ਼ਹਿਰ/ਸਮਾਜ/ਰਾਜ/ਸ਼ਹਿਰ/ਦੇਸ਼ ਵਿੱਚੋਂ ਨਸ਼ਾ ਮੁਕਤੀ ਦੇ ਲਈ ਆਪਣੀ ਪੂਰੀ ਕੋਸਿ਼ਸ਼ ਕਰਨ ਦੀ ਵੀ ਸਹੁੰ ਚੁੱਕੀ।

ਉਹਨਾਂ ਦੱਸਿਆ ਕਿ ਨਸ਼ਾ ਮੁਕਤ ਭਾਰਤ ਅਭਿਆਨ ਦੇ ਤਹਿਤ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਨਾਲ ਹੁਣ ਵਿਦਿਆਰਥੀ ਜਾਗਰੂਕ ਹੋ ਰਹੇ ਹਨ ਜਿਸ ਨਾਲ ਚੰਗੇ ਨਤੀਜੇ ਆਉਣ ਦੀ ਪੂਰੀ ਆਸ ਹੈ। ਇਸ ਪ੍ਰੋਗਰਾਮ ਤੋਂ ਇਲਾਵਾ ਸੂਬਾ ਸਰਕਾਰ ਵੀ ‘ਯੁੱਧ ਨਸੇ਼ ਵਿਰੁੱਧ’ ਤਹਿਤ ਜਾਰੀ ਪਾਠਕ੍ਰਮ ਰਾਹੀਂ ਵਿਦਿਆਰਥੀਆਂ ਨੂੰ ‘ਤੰਦਰੁਸਤ ਪੰਜਾਬ’ ਬਣਾਉਣ ਬਾਰੇ ਸਿੱਖਿਅਤ ਕਰ ਰਹੀ ਹੈ।

Gursharan Singh

garry6110@gmail.com

Leave a Reply

Your email address will not be published. Required fields are marked *

Trending

ਹਲਕਾ ਇੰਚਾਰਜ ਫਤਿਹਗੜ੍ਹ ਚੂੜੀਆਂ ਜੋਬਨ ਰੰਧਾਵਾ ਨੇ ਆਂਗਣਵਾੜੀ ਹੈਲਪਰਾਂ ਨੂੰ ਨਿਯੁਕਤੀ ਪੱਤਰ ਵੰਡੇ

ਫਤਿਹਗੜ੍ਹ ਚੂੜੀਆਂ/ਬਟਾਲਾ, 20 ਅਗਸਤ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਰੁਜਗਾਰ ਦੇਣ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਹਲਕਾ ਇੰਚਾਰਜ ਫਤਿਹਗੜ੍ਹ ਚੂੜੀਆਂ ਜੋਬਨ ਰੰਧਾਵਾ ਵਲੋਂ ਆਂਗਣਵਾੜੀ ਹੈਲਪਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਸੀ.ਡੀ.ਪੀ.ਓ ਸ੍ਰੀਮਤੀ ਹਰਜੀਤ ਕੌਰ ਵੀ ਮੌਜੂਦ ਸਨ। ਪਿੰਡ...

ਕਿਸਾਨਾਂ ਨੂੰ ਬਿਹਤਰ ਨਹਿਰੀ ਪਾਣੀ ਦੀ ਸਹੂਲਤ ਦੇਣ ਦੇ ਨਾਲ ਮਿਲੇਗੀ ਸਾਫ਼ਸੁਥਰੀ ਤੇ ਸੁਰੱਖਿਅਤ ਸਿੰਚਾਈ ਵਿਵਸਥਾ- ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ

ਨਹਿਰੀ ਪਾਣੀ ਦੀ ਸੁਚਾਰੂ ਸਪਲਾਈ ਲਈ ਗਿੱਦੜਬਾਹਾ ਹਲਕੇ ਵਿੱਚ 8.38 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ ਗਿੱਦੜਬਾਹਾ/ਸ੍ਰੀ ਮੁਕਤਸਰ ਸਾਹਿਬ, 19 ਅਗਸਤ ਕੈਬਨਿਟ ਮੰਤਰੀ, ਪੰਜਾਬ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਗਿੱਦੜਬਾਹਾ ਹਲਕੇ ਦੇ ਦੌਰੇ ਦੌਰਾਨ 8.38 ਕਰੋੜ ਰੁਪਏ ਦੀ ਲਾਗਤ ਨਾਲ ਕੋਟਭਾਈ ਰਜਬਾਹੇ ਨੂੰ ਪਾਈਪਲਾਈਨ ਵਿੱਚ ਤਬਦੀਲ ਕਰਨ, 10 ਨੰਬਰ ਮੋਘਿਆਂ ਦੇ ਖਾਲਾਂ ਦੀ ਮੁੜ ਉਸਾਰੀ ਅਤੇਪਿਉਰੀ ਰਜਬਾਹੇ ਦੀ ਐਕਸਟੈਂਸ਼ਨ ਅਤੇ...

ਬਲਵਿੰਦਰ ਸਿੰਘ ਲਾਡੀ ਵਲੋਂ ਪਿੰਡ ਭੋਮਾ ਵਿੱਚ ‘ਲੋਕ ਮਿਲਣੀ ‘ ਲੋਕਾਂ ਦੀਆਂ ਮੁਸ਼ਕਿਲਾਂ ਸੁਣਕੇ ਕੀਤੀਆਂ ਹੱਲ

ਸ੍ਰੀ ਹਰਗੋਬਿੰਦਪੁਰ ਸਾਹਿਬ/ਬਟਾਲਾ, 19 ਅਗਸਤ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਆਗੂ ਬਲਵਿੰਦਰ ਸਿੰਘ ਲਾਡੀ ਨੇ ਪਿੰਡ ਭੋਮਾ ਵਿਖੇ ਲੋਕ ਮਿਲਣੀ ਦੌਰਾਨ  ਲੋਕਾਂ ਦੀਆਂ ਮੁਸ਼ਕਿਲਾਂ ਸੁਣਕੇ ਹੱਲ ਕੀਤੀਆਂ। ਬਲਵਿੰਦਰ ਸਿੰਘ ਲਾਡੀ ਨੇ ਪਿੰਡ ਵਾਸੀਆਂ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਸ੍ਰੀ ਹਰਗੋਬਿੰਦਪੁਰ ਸਾਹਿਬ ਹਲਕੇ ਦੇ ਚਹੁਪੱਖੀ ਵਿਕਾਸ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਤੇਜ਼ੀ ਨਾਲ...

“ਵਿਸ਼ਵਵਿਆਪੀ ਏਕਤਾ ਨੂੰ ਮਜ਼ਬੂਤ ਕਰਨਾ ਅਤੇ ਸਥਾਨਕ ਨਾਗਰਿਕਾਂ ਨੂੰ ਆਫਤਾਂ ਨਾਲ ਨਜਿੱਠਣ ਲਈ ਸਿੱਖਿਅਤ ਕਰਨਾ” ਉਦੇਸ਼-2026

ਬਟਾਲਾ, 19 ਅਗਸਤ ਵਾਰਡਨ ਸਰਵਿਸ ਪੋਸਟ ਨੰ. 8, ਸਿਵਲ ਡਿਫੈਂਸ ਵਲੋਂ ਆਰ.ਪੀ. ਅਗਰਵਾਲ ਡੀ.ਏ.ਵੀ. ਪ੍ਰਾਇਮਰੀ ਸਕੂਲ, ਬਟਾਲਾ ਵਿਖੇ ਪ੍ਰਿੰਸੀਪਲ ਸੀਮਾ ਦੱਤਾ ਦੀ ਅਗਵਾਈ ਵਿਚ ਵਿਸ਼ਵ ਮਾਨਵਤਾਵਾ ਦਿਵਸ ਮੌਕੇ ਨਾਗਰਿਕ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦਾ ਵਿਸ਼ਾ “ਵਿਸ਼ਵਵਿਆਪੀ ਏਕਤਾ ਨੂੰ ਮਜ਼ਬੂਤ ਕਰਨਾ ਅਤੇ ਸਥਾਨਕ ਨਾਗਰਿਕਾਂ ਨੂੰ ਆਫਤਾਂ ਨਾਲ ਨਜਿੱਠਣ ਲਈ ਸਿੱਖਿਅਤ ਕਰਨਾ” ਸੀ। ਇਸ ਮੌਕੇ ਸੀ ਡੀ ਪੋਸਟ ਵਾਰਡਨ/ਆਪਦਾ ਮਿੱਤਰਾ...

ਵਿਧਾਇਕ ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਤੋਂ ਤਿੰਨ ਬੱਸਾਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਹੋਈਆਂ ਰਵਾਨਾ

ਸੀਨੀਅਰ ਸਿਟੀਜਨ ਦੀ ਖੁਸ਼ੀ ਅਤੇ ਤਸੱਲੀ ਹੀ ਸਾਡੇ ਲਈ ਸੁਖਦ ਭਰੀ ਖਬਰ : ਕੁਲਵੰਤ ਸਿੰਘਮੋਹਾਲੀ 19 ਅਗਸਤ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਭਰ ਦੇ ਸੀਨੀਅਰ ਸਿਟੀਜਨ ਦੇ ਲਈ ਸ਼ੁਰੂ ਕੀਤੀ ਗਈ -ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ- ਦੇ ਤਹਿਤ ਵਿਧਾਨ ਸਭਾ ਹਲਕਾ ਮਹਾਲੀ ਤੋਂ ਅੱਜ 3 ਹੋਰ ਬੱਸਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ...

ਸਮਰ ਐਕਸਪ੍ਰੈਸ ਤੁਹਾਡੇ ਲਈ ਸਪੱਸ਼ਟ ਅਤੇ ਭਰੋਸੇਯੋਗ ਖ਼ਬਰਾਂ ਪ੍ਰਕਾਸ਼ਿਤ ਕਰਦਾ ਹੈ, ਹਰ ਰੋਜ਼ ਸਮਾਰਟ, ਦਿਲਚਸਪ ਕਵਰੇਜ ਲਈ ਸਾਡੇ ‘ਤੇ ਭਰੋਸਾ ਕਰੋ।

Must Read

©2025- All Right Reserved.