ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸ੍ਰੀ ਮੁਕਤਸਰ ਸਾਹਿਬ
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਪਿੰਡ ਫ਼ਕਰਸਰ ਵਿਖੇ 4.50 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਬਿਜਲੀ ਗਰਿੱਡ ਦਾ ਰੱਖਿਆ ਨੀਂਹ ਪੱਥਰ
ਮਲੋਟ/ ਸ੍ਰੀ ਮੁਕਤਸਰ ਸਾਹਿਬ 12 ਅਗਸਤ
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ.
ਬਲਜੀਤ ਕੌਰ ਨੇ ਪਿੰਡ ਫ਼ਕਰਸਰ ਵਿਖੇ 4.50 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ 66 ਕੇ.ਵੀ. ਸਬ ਸਟੇਸ਼ਨ ਦਾ ਨੀਂਹ ਪੱਥਰ ਰੱਖਿਆ, ਇਸ ਨਾਲ ਲਾਗਲੇ ਪਿੰਡਾਂ ਨੂੰ ਬਿਜਲੀ ਦੀ ਦਰਪੇਸ਼ ਆ ਰਹੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।
ਇਸ ਮੌਕੇ ਤੇ ਕੈਬਨਿਟ ਮੰਤਰੀ ਨੇ ਸੰਬੋਧਨ ਕਰਦਿਆਂ ਉਹਨਾਂ ਦੱਸਿਆ ਕਿ ਇਸ ਗਰਿਡ ਨਾਲ ਫਕਰਸਰ—ਥੇਹੜੀ ਤੋਂ ਇਲਾਵਾ ਨਾਲ ਲੱਗਦੇ 15—20 ਪਿੰਡਾਂ ਨੂੰ ਬਿਜਲੀ ਦੀ ਪੂਰੀ ਸਪਲਾਈ ਮਿਲੇਗੀ ਅਤੇ ਇਹ 66 ਕੇ.ਵੀ. ਸਬ ਸਟੇਸ਼ਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਚਾਰ—ਪੰਜ ਮਹੀਨਿਆਂ ਵਿੱਚ ਤਿਆਰ ਕੀਤਾ ਜਾਵੇਗਾ।
ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਦੱਸਿਆ ਕਿ ਇਸ ਗਰਿਡ ਦੇ ਤਿਆਰ ਹੋਣ ਨਾਲ ਬਿਜਲੀ ਦੀ ਘੱਟ—ਵੱਧ ਵੋਲਟੇਜ਼ ਤੋਂ ਮੁਕਤੀ ਮਿਲੇਗੀ ਅਤੇ ਪਿੰਡਾਂ ਦੇ ਲੋਕਾਂ ਨੂੰ ਇਸ ਦਾ ਪੂਰਾ ਫਾਇਦਾ ਹੋਵੇਗਾ।
ਉਹਨਾਂ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਕਿਹਾ ਕਿ ਮਲੋਟ ਹਲਕੇ ਵਿੱਚ ਵਿਕਾਸ ਦੇ ਕੰਮ ਜੰਗੀ ਪੱਧਰ ਤੇ ਕਰਵਾਏ ਜਾ ਰਹੇ ਹਨ ਅਤੇ ਜਲਦੀ ਹੀ ਮਲੋਟ ਵਿਖੇ 15 ਕਰੋੜ ਰੁਪਏ ਦੀ ਲਾਗਤ ਨਾਲ ਹਰੀਟੇਜ਼ ਸਟਰੀਟ ਦਾ ਕੰਮ ਸ਼ੁਰੂ ਹੋ ਜਾਵੇਗਾ।
ਇਸ ਮੌਕੇ ਜਿਲਾ ਪ੍ਰਧਾਨ ਜਸ਼ਨ ਬਰਾੜ, ਚੇਅਰਮੈਨ ਜਗਦੇਵ ਸਿੰਘ ਬਾਮ, ਜਿਲਾ ਪ੍ਰੀਸ਼ਦ ਮੈਬਰ ਕੁਲਵਿੰਦਰ ਸਿੰਘ ਬਰਾੜ, ਡਇਰੈਕਟਰ ਇੰਦਰਪਾਲ ਸਿੰਘ ਅਤੇ ਚੀਫ ਐਚ ਐਸ਼ ਬਿੰਦਰਾ ਬਿਜਲੀ ਬੋਰਡ ਪੰਜਾਬ ਅਤੇ ਐਕਸੀਅਨ ਦਲਵੀਰ ਸਿੰਘ, ਐਕਸੀਅਨ ਮਨਦੀਪ ਸਿੰਘ, ਸਰਪੰਚ ਮਨਪਰੀਤ ਸਿੰਘ ਢਿੱਲੋਂ ਫ਼ਕਰਸਰ, ਪੀ ਏ ਅਰਸ਼ ਸਿੱਧੂ ਅਤੇ ਪੀ ਏ ਸਿ਼ੰਦਰਪਾਲ ਸਿੰਘ ਸਮੇਤ ਪਿੰਡ ਵਾਸੀ ਮੌਜੂਦ ਸਨ ।