ਸ੍ਰੀ ਮੁਕਤਸਰ ਸਾਹਿਬ, 07 ਅਗਸਤ:
ਡਾਇਰੈਕਟੋਰੇਟ ਯੁਵਕ ਸੇਵਾਵਾਂ ਵਿਭਾਗ ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਅਤੇ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ੍ਹ ਦੇ ਸਹਿਯੋਗ ਨਾਲ਼ ਬੀਤੇ ਦਿਨੀਂ ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਵਿੱਚ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ ਰੈੱਡ ਰਨ ਮੈਰਾਥਨ ਕਰਵਾਈ ਗਈ।
ਇਸ ਮੈਰਾਥਨ ਵਿੱਚ ਜ਼ਿਲ੍ਹੇ ਦੀਆਂ ਸਮੂਹ ਰੈੱਡ ਰਿਬਨ ਕਲੱਬਾਂ ਦੇ ਲਗਭਗ 70 ਵਿਦਿਆਰਥੀਆਂ (ਲੜਕੇ ਅਤੇ ਲੜਕੀਆਂ) ਨੇ ਹਿੱਸਾ ਲਿਆ। ਇਹ ਮੈਰਾਥਨ 5000 ਮੀਟਰ (ਲੜਕੇ ਅਤੇ ਲੜਕੀਆਂ) ਦੀ ਕਰਵਾਈ ਗਈ। ਇਸ ਮੈਰਾਥਨ ਵਿੱਚ ਲੜਕਿਆਂ ਵਿੱਚੋਂ ਪਹਿਲਾ ਸਥਾਨ ਸੁਖਮਣ ਸਿੰਘ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ, ਦੂਸਰਾ ਸਥਾਨ ਸੋਹਣ ਰਾਮ ਪੀ.ਯੂ.ਸੀ.ਸੀ. ਕਾਲਜ ਸਿੱਖਵਾਲਾ ਅਤੇ ਤੀਸਰਾ ਸਥਾਨ ਗੁਰਲਾਲ ਸਿੰਘ ਖਾਲਸਾ ਕਾਲਜ ਸ੍ਰੀ ਮੁਕਤਸਰ ਸਾਹਿਬ ਨੇ ਹਾਸਿਲ ਕੀਤਾ।
ਇਸ ਤਰ੍ਹਾਂ ਲੜਕੀਆਂ ਦੀ ਮੈਰਾਥਾਨ ਵਿੱਚੋਂ ਪਹਿਲਾ ਸਥਾਨ ਸੋਨੀਆ ਐੱਮ.ਐੱਮ.ਡੀ. ਡੀ.ਏ.ਵੀ. ਕਾਲਜ ਮਲੋਟ, ਦੂਸਰਾ ਸਥਾਨ ਸਿਮਰਨ ਕੌਰ ਐੱਮ.ਐੱਮ.ਡੀ. ਡੀ.ਏ.ਵੀ. ਕਾਲਜ ਮਲੋਟ ਅਤੇ ਤੀਸਰਾ ਸਥਾਨ ਗੁਰਨੂਰ ਕੌਰ ਐੱਮ.ਐੱਮ.ਡੀ. ਡੀ.ਏ.ਵੀ. ਕਾਲਜ ਮਲੋਟ ਨੇ ਹਾਸਿਲ ਕੀਤਾ।
ਇਸ ਮੈਰਾਥਨ ਵਿੱਚ ਜੇਤੂ ਭਾਗੀਦਾਰਾਂ (ਲੜਕੇ ਅਤੇ ਲੜਕੀਆਂ ਨੂੰ ਅਲੱਗ-ਅਲੱਗ)ਨੂੰ ਕ੍ਰਮਵਾਰ ਪਹਿਲਾ ਇਨਾਮ 4000/- ਰੁਪਏ, ਦੂਸਰਾ ਇਨਾਮ 3000/-ਰੁਪਏ ਅਤੇ ਤੀਸਰਾ ਇਨਾਮ 2000/- ਰੁਪਏ ਅਤੇ ਸਰਟੀਫਿਕੇਟ ਦਿੱਤੇ ਗਏ। ਸਮੂਹ ਭਾਗੀਦਾਰਾਂ ਨੂੰ ਟੀ-ਸ਼ਰਟਾਂ ਅਤੇ ਰਿਫਰੈਸ਼ਮੈਂਟ ਵੀ ਦਿੱਤੀ ਗਈ।
ਮੈਰਾਥਨ ਉਪਰੰਤ ਸ੍ਰੀ ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵੱਲੋਂ ਸੈਮੀਨਾਰ ਕਰਕੇ ਵਿਦਿਆਰਥੀਆਂ ਨੂੰ ਵਿਭਾਗ ਦੀਆਂ ਸਕੀਮਾਂ ਬਾਰੇ ਜਾਣੂੰ ਕਰਵਾਇਆ ਅਤੇ ਨਸ਼ਿਆਂ ਦੇ ਵੱਧ ਰਹੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਪ੍ਰੇਰਿਆ ਗਿਆ। ਇਸ ਦੇ ਨਾਲ ਹੀ ਏਡਜ਼ ਅਵੇਰਨੈੱਸ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਇਸ ਮੈਰਾਥਨ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਖੇਡ ਅਫਸਰ ਸ੍ਰੀਮਤੀ ਅਨਿੰਦਰਵੀਰ ਕੌਰ ਬਰਾੜ, ਸ੍ਰੀ ਕੁਲਵਿੰਦਰ ਸਿੰਘ ਅਥਲੈਟਿਕਸ ਕੋਚ, ਸ੍ਰੀ ਅਨਮੋਲ ਗੁਪਤਾ ਬਾਕਸਿੰਗ ਕੋਚ, ਮਿਸ ਅੰਜਲੀ ਸਿਆਲ ਫੁੱਟਬਾਲ ਕੋਚ, ਮਿਸ ਰਮਨਦੀਪ ਕੌਰ ਵੇਟ ਲਿਫਟਿੰਗ ਕੋਚ ਅਤੇ ਸ੍ਰੀ ਲਖਵੀਰ ਸਿੰਘ ਸਟੈਨੋ ਨੇ ਵਡਮੁੱਲਾ ਯੋਗਦਾਨ ਪਾਇਆ।