ਬੇਜੁਬਾਨ ਪਸ਼ੂਆਂ ਦੀ ਸਾਂਭ—ਸੰਭਾਲ ਕਰਨ ਤੇ ਉਹਨਾਂ ਨੂੰ ਢੁਕਵੀਆਂ ਥਾਵਾਂ ਉਤੇੇ ਪਹੁੰਚਾਉਣ ਲਈ 3 ਕਰੋੜ 4 ਲੱਖ ਰੁਪਏ ਦੀ ਲਾਗਤ ਨਾਲ ਖਰੀਦ ਕੀਤੇ ਜਾਣਗੇ ਕਾਓ ਲਿਫਟਰ —— ਕੀਮਤੀ ਭਗਤ
— ਗਊਸ਼ਾਲਾਵਾਂ ਲਈ 61ਰੁਪਏ ਦੀ ਰਾਸ਼ੀ ਪ੍ਰਤੀ ਗਊਧੰਨ ਪ੍ਰਤੀ ਦਿਨ ਸੂੁਬਾ ਸਰਕਾਰ ਵਲੋਂ ਕੀਤੀ ਪ੍ਰਵਾਨ
— ਉਪ ਚੇਅਰਮੈਨ ਕੀਮਤੀ ਭਗਤ ਨੇ ਸਰਕਾਰੀ ਗਊਸ਼ਾਲਾ ਰੱਤਾ ਟਿੱਬਾ ਦਾ ਦੌਰਾ ਕਰਕੇ ਕੀਤਾ ਨਿਰੀਖਣ
ਸ੍ਰੀ ਮੁਕਤਸਰ ਸਾਹਿਬ 3 ਅਗਸਤ
ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਪੰਜਾਬ ਰਾਜ ਦੀਆਂ ਸੜਕਾਂ ਤੇ ਲਵਾਰਿਸ ਅਤੇ ਬੇਸਹਾਰਾ ਗਊਧੰਨ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਬਚਾਉਣ ਲਈ ਰਾਜ ਦੇ ਹਰ ਜਿ਼ਲ੍ਹੇ ਅੰਦਰ ਸਰਕਾਰੀ ਕੈਟਲ ਕੰਪਾਊਂਡ ਗਊਸ਼ਾਲਾਵਾਂ ਵਿੱਚ ਲਵਾਰਿਸ ਅਤੇ ਬੇਸਹਾਰਾ ਗਊਧੰਨ ਨੂੰ ਬਹੁਤ ਜਲਦੀ ਪਹੁੰਚਾਉਣ ਦੇ ਯੋਗ ਪ੍ਰਬੰਧ ਕੀਤੇ ਜਾ ਰਹੇ ਹਨ, ਇਹ ਜਾਣਕਾਰੀ ਉਪ ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਪੰਜਾਬ ਸ੍ਰੀ ਕੀਮਤੀ ਭਗਤ ਨੇ ਅੱਜ ਇੱਥੇ ਡਿਪਟੀ ਕਮਿਸ਼ਨਰ ਮੀਟਿੰਗ ਹਾਲ ਵਿਖੇ ਜਿ਼ਲ੍ਹੇ ਦੇ ਅਧਿਕਾਰੀਆਂ,ਗਊਸ਼ਾਲਾਵਾਂ ਦੇ ਪ੍ਰਤੀਨਿੱਧਾ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।
ਉਹਨਾਂ ਦੱਸਿਆ ਕਿ ਬਿਮਾਰ ਪਸ਼ੂਆਂ ਦੀ ਸਾਂਭ—ਸੰਭਾਲ ਕਰਨ ਤੇ ਉਹਨਾਂ ਨੂੰ ਢੁਕਵੀਆਂ ਗਊਸ਼ਾਲਾਵਾਂ ਤੱਕ ਪਹੁੰਚਾਉਣ ਲਈ ਸੂਬਾ ਸਰਕਾਰ ਵਲੋਂ ਜਲਦੀ ਹੀ 3 ਕਰੋੜ 4 ਲੱਖ ਰੁਪਏ ਦੀ ਲਾਗਤ ਨਾਲ ਕਾਓ ਲਿਫਟਰਾਂ ਦੀ ਖਰੀਦ ਕੀਤੀ ਜਾ ਰਹੀ ਹੈ।
ਇਸ ਦੌਰਾਨ ਉਹਨਾਂ ਮੀਡੀਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਗਊਂਆਂ ਦੇ ਚਾਰੇ ਅਤੇ ਖੁਰਾਕ ਲਈ 61 ਰੁਪਏ ਦੀ ਰਾਸ਼ੀ ਪ੍ਰਤੀ ਗਊਧੰਨ ਪ੍ਰਤੀ ਦਿਨ ਜਲਦ ਪਹੁੰਚਾਈ ਜਾਵੇਗੀ।ਉਹਨਾਂ ਇੱਕ ਸਵਾਲ ਦੇ ਜਵਾਬ ਚ ਦੱਸਿਆ ਕਿ ਗਊ ਧੰਨ ਦੀ ਸਾਂਭ ਸੰਭਾਲ ਲਈ ਜਲਦੀ ਟੋਲ ਫਰੀ ਨੰਬਰ ਵੀ ਜਾਰੀ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਉਪ ਚੇਅਰਮੈਨ ਸ੍ਰੀ ਕੀਮਤ ਭਗਤ ਨੇ ਮੀਟਿੰਗ ਦੌਰਾਨ ਪਸ਼ੂ ਪਾਲਣ ਵਿਭਾਗ ਨੂੰ ਹਦਾਇਤ ਕੀਤੀ ਕਿ ਬੇਜੁਬਾਨ ਪਸ਼ੂਆਂ ਦੀ ਵੈਕਸੀਨੇਸ਼ਨ ਕੀਤੀ ਜਾਵੇਗਾ। ਇਸ ਤੋਂ ਇਲਾਵਾ ਹਰ ਗਊਸ਼ਾਲਾਵਾਂ ਵਿੱਚ ਗਊਧੰਨ ਨੂੰ ਚੈਕ ਕਰਨ ਲਈ ਡਾਕਟਰਾਂ ਦੀਆਂ ਦੀ ਡਿਊਟੀਆਂ ਲਗਾਈਆਂ ਜਾਣ ਅਤੇ ਇਹਨਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਇਆ ਜਾਵੇ।
ਉਹਨਾਂ ਜਿ਼ਲ੍ਹੇ ਦੇ ਕਾਰਜ ਸਾਧਕ ਅਫਸਰਾਂ ਨੂੰ ਹਦਾਇਤ ਕੀਤੀ ਕਿ ਅਵਾਰਾ ਪਸ਼ੂਆਂ ਨੂੰ ਫੜ ਕੇ ਸਰਕਾਰੀ ਗਊਸ਼ਾਲਾਂ ਵਿੱਚ ਛੱਡਣ ਲਈ ਢੁਕਵੇ ਪ੍ਰਬੰਧ ਕੀਤੇ ਜਾਣ, ਇਸ ਤੋਂ ਇਲਾਵਾ ਅਵਾਰਾ ਪਸ਼ੂਆਂ ਨੂੰ ਫੜਣ ਲਈ ਪਸ਼ੂ ਕੈਪਚਰਾਂ ਦੀ ਖਰੀਦ ਕੀਤੀ ਜਾਵੇ। ਉਹਨਾਂ ਕਿਹਾ ਕਿ ਜਿਹੜੇ ਅਧਿਕਾਰੀ ਅਤੇ ਕਰਮਚਾਰੀਆਂ ਗਊਧੰਨ ਦੀ ਸਾਂਭ ਸੰਭਾਲ ਲਈ ਵਧੀਆਂ ਕੰਮ ਕਰਨਗੇ, ਉਹਨਾਂ ਨੂੰ ਸਰਕਾਰ ਵਲੋਂ ਪ੍ਰਸੰਸਾ ਪੱਤਰ ਦਿੱਤੇ ਜਾਣਗੇ ਅਤੇ ਅਣਗਹਿਲੀ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਉਪ ਚੇਅਰਮੈਨ ਨੇ ਪੰਚਾਇਤੀ ਵਿਭਾਗ ਨੂੰ ਹਦਾਇਤ ਕੀਤੀ ਕਿ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ 10—15 ਪਿੰਡਾਂ ਲਈ ਸਰਕਾਰੀ ਜਮੀਨਾਂ ਤੇ ਗਊਸ਼ਾਲਾਵਾਂ ਬਨਾਉਣ ਲਈ ਢੁਕਵੀਂ ਕਾਰਵਾਈ ਆਰੰਭ ਕੀਤੀ ਜਾਵੇ।ਉਹਨਾਂ ਜਿ਼ਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਗਊਧੰਨ ਦੀ ਵਧੀਆਂ ਤਰੀਕੇ ਨਾਲ ਸਾਂਭ ਸੰਭਾਲ ਕਰਨ ਵਾਲੀਆਂ ਗਊਸਾਲਾਵਾ ਦੇ ਆਹੁਦੇਦਾਰਾਂ ਨੂੰ ਸੁਤੰਤਰਤਾ ਦਿਵਸ ਸਮਾਗਮ ਤੇ ਜਰੂਰ ਸਨਮਾਨਿਤ ਕੀਤਾ ਜਾਵੇ।
ਉਹਨਾਂ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਾਲਤੂ ਗਊਧੰਨ ਨੂੰ ਇੱਧਰ ਉੱਧਰ ਛੱਡਣ ਦੀ ਬਜਾਏ ਸਰਕਾਰੀ ਜਾਂ ਪ੍ਰਾਈਵੇਟ ਗਊਸ਼ਾਲਾਵਾਂ ਵਿੱਚ ਛੱਡਣ।ਇਸ ਮੌਕੇ ਉਹਨਾਂ ਵੱਖ—ਵੱਖ ਵਿਭਾਗਾਂ ਵਲੋਂ ਇਕੱਠਾ ਕੀਤਾ ਗਿਆ ਕਾਓ ਸੈਸ ਸਬੰਧੀ ਵੀ ਜਾਣਕਾਰੀ ਹਾਸਲ ਕੀਤੀ।ਇਸ ਉਪਰੰਤ ਉਹਨਾਂ ਸਰਕਾਰੀ ਗਊਸ਼ਾਲਾ ਰੱਤਾ ਟਿੱਬਾ ਦਾ ਦੌਰਾ ਕਰਕੇ ਨਿਰੀਖਣ ਵੀ ਕੀਤਾ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਜਿ਼ਲ੍ਹਾ ਯੋਜਨਾ ਬੋਰਡ ਸ੍ਰੀ ਸੁਖਜਿੰਦਰ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਮਲੋਟ ਸ੍ਰੀ ਜਸ਼ਨ ਬਰਾੜ, ਏ.ਡੀ.ਸੀ.ਡੀ. ਸ਼੍ਰੀ ਸੁਰਿੰਦਰ ਸਿੰਘ ਢਿੱਲੋਂ, ਸ੍ਰੀ ਐਸ.ਡੀ.ਐਮ.ਮਲੋਟ ਸ੍ਰੀ ਪੰਕਜ ਕੁਮਾਰ, ਐਸ.ਡੀ.ਐਮ ਗਿੱਦੜਬਾਹਾ ਸ੍ਰੀ ਅਰਵਿੰਦਰਪਾਲ ਸਿੰਘ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਗੁਰਦਿੱਤ ਸਿੰਘ, ਮੋਹਿਤ ਸੋਨੀ, ਹਰਮੇਲ ਸਿੰਘ ਸੰਧੂ ਸਮਾਜ ਸੇਵੀ, ਸਮੂਹ ਕਾਰਜ ਸਾਧਕ ਅਫਸਰ, ਬੀ.ਡੀ.ਪੀ.ਓਜ ਅਤੇ ਵੱਖ—ਵੱਖ ਗਊਸ਼ਾਲਾਵਾਂ ਦੇ ਆਹੁਦੇਦਾਰ ਆਦਿ ਮੌਜੂਦ ਸਨ।