ਆਸਟ੍ਰੇਲੀਆ ਦੀ ਮਸ਼ਹੂਰ ਟੀ-20 ਲੀਗ ਬਿਗ ਬੈਸ਼ ਲੀਗ (BBL) ਦਾ ਇਤਿਹਾਸਕ ਮੈਚ ਪਹਿਲੀ ਵਾਰ ਭਾਰਤ ਵਿੱਚ ਖੇਡਿਆ ਜਾਵੇਗਾ।12 ਦਸੰਬਰ ਨੂੰ ਚੇਨਈ ਦੇ ਚੇਪੌਕ ਸਟੇਡੀਅਮ ਵਿੱਚ BBL ਦਾ ਉਦਘਾਟਨੀ ਮੈਚ ਕਰਵਾਇਆ ਜਾਵੇਗਾ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕੋਈ ਵਿਦੇਸ਼ੀ ਕ੍ਰਿਕਟ ਲੀਗ ਆਪਣਾ ਮੈਚ ਭਾਰਤ ਵਿੱਚ ਆਯੋਜਿਤ ਕਰੇਗੀ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟ੍ਰੇਲੀਆ ਦੌਰੇ ਦੌਰਾਨ ਇਸ ਦਾ ਐਲਾਨ ਕੀਤਾ। ਉਨ੍ਹਾਂ ਨੇ ਮੈਲਬੌਰਨ ਕ੍ਰਿਕਟ ਗਰਾਊਂਡ ਦਾ ਦੌਰਾ ਕੀਤਾ, ਜਿੱਥੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਸਾਬਕਾ ਕਪਤਾਨ ਸਟੀਵ ਵਾ ਵੀ ਮੌਜੂਦ ਸਨ।ਕ੍ਰਿਕਟ ਆਸਟ੍ਰੇਲੀਆ ਮੁਤਾਬਕ ਇਹ ਕਦਮ ਭਾਰਤ ਦੇ ਵੱਡੇ ਕ੍ਰਿਕਟ ਬਾਜ਼ਾਰ ਵਿੱਚ BBL ਦੀ ਪਹੁੰਚ ਵਧਾਉਣ ਅਤੇ ਲੀਗ ਨੂੰ ਵਿਸ਼ਵ ਪੱਧਰ ‘ਤੇ ਮਜ਼ਬੂਤ ਕਰਨ ਦੀ ਕੋਸ਼ਿਸ਼ ਹੈ।