ਐਨ.ਕੇ. ਸ਼ਰਮਾਡੇਰਾਬੱਸੀ, ਜ਼ੀਰਕਪੁਰ ਅਤੇ ਲਾਲੜੂ ਵਿੱਚ ਆਈਟੀ ਵਿੰਗ ਦਾ ਕੀਤਾ ਗਠਨਡੇਰਾਬੱਸੀ। ਸ਼੍ਰੋਮਣੀ ਅਕਾਲੀ ਦਲ ਨੇ ਡੇਰਾਬੱਸੀ ਵਿਧਾਨ ਸਭਾ ਹਲਕੇ ਵਿੱਚ ਪਾਰਟੀ ਨੂੰ ਸੋਸ਼ਲ ਮੀਡੀਆ ‘ਤੇ ਮਜ਼ਬੂਤ ਕਰਨ ਦੇ ਉਦੇਸ਼ ਨਾਲ ਆਈਟੀ ਵਿੰਗ ਦਾ ਗਠਨ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਅਤੇ ਸਾਬਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਨੌਜਵਾਨਾਂ ਨੂੰ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵਿੱਚ ਆਪਣੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਹ ਇੱਕਜੁੱਟ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਦਾ ਘਰ-ਘਰ ਪ੍ਰਚਾਰ ਕਰਨ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ।ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਪਾਰਟੀ ਦੀਆਂ ਸਕਾਰਾਤਮਕ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਣਾ ਚਾਹੀਦਾ ਹੈ। ਇਸ ਮੌਕੇ ਰਾਹੁਲ ਸ਼ਰਮਾ ਨੂੰ ਆਈ.ਟੀ. ਵਿੰਗ ਡੇਰਾਬੱਸੀ, ਪੂਰਵਾਂਸ਼ ਅਸੀਜਾ ਨੂੰ ਲਾਲੜੂ ਜ਼ੋਨ-ਵਨ, ਪ੍ਰਿੰਸ ਪ੍ਰਜਾਪਤ ਨੂੰ ਲਾਲੜੂ ਜ਼ੋਨ-ਟੂ, ਅਮਨ ਮਲਿਕ ਨੂੰ ਘੱਟ ਗਿਣਤੀ ਵਿੰਗ ਆਈ.ਟੀ. ਪ੍ਰਧਾਨ ਲਾਲੜੂ ਸਿਟੀ ਸਰਕਲ, ਅਮਨਦੀਪ ਸਿੰਘ ਨੂੰ ਆਈ.ਟੀ. ਵਿੰਗ ਜ਼ੋਨ-ਵਨ ਜ਼ੀਰਕਪੁਰ ਅਤੇ ਵਿਕਰਮ ਸ਼ਰਮਾ ਨੂੰ ਜ਼ੋਨ-ਚਾਰ ਜ਼ੀਰਕਪੁਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।ਐਨ.ਕੇ. ਸ਼ਰਮਾ ਨੇ ਨੌਜਵਾਨਾਂ ਨੂੰ ਨਿਯੁਕਤੀਆਂ ਦੇ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਵਿੱਚ, ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਆਪਣੀ ਆਵਾਜ਼ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਹੈ। ਆਈਟੀ ਵਿੰਗ ਸੰਗਠਨ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਮੌਕੇ ‘ਤੇ ਯੁਵਾ ਆਗੂ ਜਸ਼ਨ, ਅਭੈ, ਪ੍ਰਿਯਾਂਸ਼ੂ, ਆਦਿਤਿਆ, ਸੰਯਮ ਅਰੋੜਾ, ਰਿਸ਼ਭ, ਮਨਕੀਰਤ ਸੈਣੀ, ਵਿਕਾਸ ਬਜਾਜ, ਪੁਲਕਿਤ ਅਤੇ ਸੰਜੀਵ ਕੁਮਾਰ ਸਮੇਤ ਕਈ ਯੂਥ ਆਗੂ ਮੌਜੂਦ ਸਨ।